ਮੁੰਗੇਰ, 12 ਜਨਵਰੀ
ਇੱੱਥੇ ਹੋਮਗਾਰਡ ਦੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ 52 ਸਾਲਾ ਇੱਕ ਜਵਾਨ ਨੇ ਲਗਾਤਾਰ ਗੋਲੀਬਾਰੀ ਕੀਤੀ, ਜਿਸ ਕਾਰਨ ਪੁਲੀਸ ਨੂੰ ਨਕਸਲੀ ਹਮਲੇ ਦਾ ਖ਼ਦਸ਼ਾ ਹੋਇਆ ਤੇ ਪੁਲੀਸ ਨੇ ਮੁਕਾਬਲੇ ਵਿੱਚ ਉਸ ਨੂੰ ਮਾਰ ਮੁਕਾਇਆ। ਮੁੰਗੇਰ ਦੇ ਐੱਸਪੀ ਮਾਨਵੇਂਦਰ ਸਿੰਘ ਢਿੱਲੋਂ ਨੇ ਕਿਹਾ ਕਿ ਬਰਿਆਰਪੁਰ ਥਾਣੇ ਦੀ ਚੌਕੀ ’ਚ ਇਹ ਘਟਨਾ ਵਾਪਰੀ, ਜਿੱਥੋਂ ਬੀਤੀ ਅੱਧੀ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਨ੍ਹਾਂ ਨੂੰ ਨਕਸਲੀ ਹਮਲੇ ਦਾ ਸ਼ੱਕ ਹੋਇਆ। ਉਹ ਪੁਲੀਸ ਦੀ ਵੱਡੀ ਟੁਕੜੀ ਨਾਲ ਸਬੰਧਤ ਸਥਾਨ ’ਤੇ ਪੁੱਜੇ। ਇਸੇ ਦੌਰਾਨ ਪੁਲੀਸ ਬਲ ਨੇ ਗੋਲੀਬਾਰੀ ਕੀਤੀ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਹੋਮ ਗਾਰਡ ਦਾ ਜਵਾਨ ਮੁਹੰਮਦ ਜ਼ਾਹਿਦ ਸੀ, ਜੋ ਗੋਲੀਬਾਰੀ ਕਰ ਰਿਹਾ ਸੀ। ਜੋ ਲੋਕ ਉਸ ਨੂੰ ਜਾਣਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
-ਪੀਟੀਆਈ