ਅਹਿਮਦਾਬਾਦ, 23 ਅਗਸਤ
ਗੁਜਰਾਤ ਦੇ ਸਿਹਤ ਵਿਭਾਗ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵੱਲੋਂ ਸੂਬੇ ਦੀ ਤਕਰੀਬਨ ਅੱਧੀ ਆਬਾਦੀ ਨੂੰ ਇਮਿਊਨਿਟੀ ਵਧਾਉਣ ਵਾਲੀ ਹੋਮਿਓਪੈਥੀ ਦੀ ਅਰਸੈਨੀਸਮ ਐਲਬਮ-30 ਦਵਾਈ ਵੰਡੀ ਜਾ ਚੁੱਕੀ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਨੂੰ 20 ਅਗਸਤ ਨੂੰ ਜਾਣਕਾਰੀ ਦਿੰਦਿਆਂ ਗੁਜਰਾਤ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੂਬੇ ਦੀ 3.48 ਕਰੋੜ ਦੇ ਕਰੀਬ ਵਸਨੀਕਾਂ ਨੂੰ ਹੋਮਿਓਪੈਥੀ ਦੀ ਦਵਾਈ ਵੰਡੀ ਜਾ ਚੁੱਕੀ ਹੈ। ਜਦਕਿ ਸੂਬੇ ਦੀ ਕੁੱਲ ਆਬਾਦੀ 6.6 ਕਰੋੜ ਹੈ। -ਪੀਟੀਆਈ