ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਸਵਾਲ ਕੀਤਾ ਕਿ ਸਰਕਾਰ ਕਦੋਂ ਤੱਕ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਪਿੱਛੇ ਹਟੇਗੀ। ਉਨ੍ਹਾਂ ਨੇ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, “ਇਹੀ ਕਾਰਨ ਹੈ ਕਿ ਦੇਸ਼ ਦੇ ਨੌਜਵਾਨ ਅੱਜ ਕੌਮੀ ਬੇਰੁਜ਼ਗਾਰੀ ਦਿਵਸ ਮਨਾਉਣ ਲਈ ਮਜਬੂਰ ਹਨ। ਰੁਜ਼ਗਾਰ ਸਨਮਾਨ ਹੈ ਤੇ ਸਰਕਾਰ ਕਦੋਂ ਤੱਕ ਇਹ ਸਨਮਾਨ ਦੇਣ ਤੋਂ ਭੱਜੇਗੀ?” ਕਾਂਗਰਸ ਨੇਤਾ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਉਸ ਮੁਤਾਬਕ ਇੱਕ ਕਰੋੜ ਤੋਂ ਵੱਧ ਲੋਕਾਂ ਨੇ ਸਰਕਾਰੀ ਪੋਰਟਲ ਉੱਤੇ ਨੌਕਰੀਆਂ ਲਈ ਰਜਿਸਟਰੇਸ਼ਨ ਕਰਵਾਈ ਹੈ ਜਦ ਕਿ ਸਿਰਫ 1.77 ਲੱਖ ਨੌਕਰੀਆਂ ਹੀ ਹਨ।