ਨਵੀਂ ਦਿੱਲੀ, 8 ਮਈ
ਆਮ ਆਦਮੀ ਪਾਰਟੀ (ਆਪ) ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਖਾਲਿਸਤਾਨ ਦੇ ਬੈਨਰ ਲਾਉਣ ਦੇ ਮਾਮਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਕੌਮੀ ਸੁਰੱਖਿਆ ਮਾਮਲੇ ’ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, ‘ਪੂਰੀ ਭਾਜਪਾ ਇੱਕ ਗੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉੱਥੇ ਖਾਲਿਸਤਾਨੀ ਝੰਡੇ ਲਾ ਕੇ ਚਲੇ ਗਏ, ਜਿਹੜੀ ਸਰਕਾਰ ਵਿਧਾਨ ਸਭਾ ਨੂੰ ਨਹੀਂ ਬਚਾ ਸਕਦੀ, ਉਹ ਲੋਕਾਂ ਨੂੰ ਕਿਵੇਂ ਬਚਾਏਗੀ। ਇਹ ਹਿਮਾਚਲ ਦੇ ਇੱਜ਼ਤ ਸਵਾਲ ਹੈ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।’