ਨਵੀਂ ਦਿੱਲੀ:
ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਤੇ ਉਸ ਦੇ ਸਾਥੀਆਂ ਨੇ ਅੱਜ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਲੱਦਾਖ ਦੀਆਂ ਮੰਗਾਂ ’ਤੇ ਗੱਲਬਾਤ ਦਸੰਬਰ ਵਿੱਚ ਮੁੜ ਸ਼ੁਰੂ ਕੀਤੀ ਜਾਵੇਗੀ। ਜੁਆਇੰਟ ਸਕੱਤਰ (ਜੰਮੂ ਕਸ਼ਮੀਰ ਤੇ ਲੱਦਾਖ) ਪ੍ਰਸ਼ਾਂਤ ਲੋਖੰਡੇ ਨੇ ਕਾਰਕੁਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦਾ ਇੱਕ ਪੱਤਰ ਸੌਂਪਿਆ। ਸੋਨਮ ਤੇ ਉਸ ਦੇ ਸਾਥੀ 6 ਅਕਤੂਬਰ ਤੋਂ ਦਿੱਲੀ ਦੇ ਲੱਦਾਖ ਭਵਨ ਵਿੱਚ ਬੇਮਿਆਦੀ ਭੁੱਖ ਹੜਤਾਲ ’ਤੇ ਬੈਠੇ ਸਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਲੱਦਾਖ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੀ ਮੰਤਰਾਲੇ ਦੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਅਗਲੀ ਮੀਟਿੰਗ 3 ਦਸੰਬਰ ਨੂੰ ਕਰੇਗੀ। -ਪੀਟੀਆਈ