ਨਵੀਂ ਦਿੱਲੀ/ਪੋਰਟ ਬਲੇਅਰ, 19 ਮਾਰਚ
ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹਾਂ ਨੇੜੇ ਸਮੁੰਦਰੀ ਤੂਫਾਨ ‘ਅਸਾਨੀ’ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਨਿਕੋਬਾਰ ਦੀਪ ਸਮੂਹ ਵਿੱਚ ਭਾਰੀ ਮੀਂਹ ਪਿਆ। ਇਸੇ ਦੌਰਾਨ ਕੇਂਦਰ ਸਰਕਾਰ ਨੇ ਕੌਮੀ ਆਫਤ ਪ੍ਰਬੰਧਨ ਦਲ (ਐੱਨਡੀਆਰਐੱਫ) ਦੀਆਂ ਛੇ ਟੀਮਾਂ ਇਨ੍ਹਾਂ ਦੀਪ ਸਮੂਹਾਂ ’ਤੇ ਭੇਜੀਆਂ ਹਨ। ਸਮੁੰਦਰੀ ਤੂਫਾਨ ‘ਅਸਾਨੀ’ 21 ਮਾਰਚ ਨੂੰ ਚੱਕਰਵਾਤੀ ਤੂਫਾਨ ਵਿੱਚ ਬਦਲ ਸਕਦਾ ਹੈ। ਸਥਾਨਕ ਪ੍ਰਸ਼ਾਸਨ ਨੇ ਮਛੇਰਿਆ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ। -ਆਈਏਐੱਨਐੱਸ