ਬੇਲਾਗਾਵੀ (ਕਰਨਾਟਕਾ): ਹੁਕੇਰੀ ਤਾਲੁਕ ਅਧੀਨ ਦੇ ਸੇਵਾਮੁਕਤ ਮੁਲਾਜ਼ਮ ਕੋਲੋਂ ਆਪਣੀ ਪਤਨੀ ਦੀ ਮੌਤ ਦਾ ਗਮ ਸਹਾਰਿਆ ਨਹੀਂ ਗਿਆ। ਉਸ ਨੇ ਅੱਜ ਆਪਣੇ ਚਾਰ ਬੱਚਿਆਂ ਸਣੇ ਖੁਦਕੁਸ਼ੀ ਕਰ ਲਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 46 ਸਾਲਾ ਗੋਪਾਲ ਹਾਦੀਮਾਨੀ ਦੀ ਪਤਨੀ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਉਸ ਨੇੇ ਆਪਣੇ ਬੱਚਿਆਂ ਸੌਮਿਆ (19), ਸ਼ਵੇਤਾ (16), ਸਾਕਸ਼ੀ (11) ਤੇ ਸਿਰੀਜਨ ਹਾਦੀਮਾਨ (8) ਨੂੰ ਜ਼ਹਿਰ ਦੇ ਦਿੱਤੀ ਤੇ ਆਪ ਵੀ ਜ਼ਹਿਰ ਨਿਗਲ ਲਈ। ਸਵੇਰ ਵੇਲੇ ਘਰ ਤੋਂ ਬਾਹਰ ਕਿਸੇ ਦੇ ਨਾ ਨਿਕਲਣ ’ਤੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੋਪਾਲ ਦੀ ਪਤਨੀ ਦੀ ਕੋਵਿਡ-19 ਦੌਰਾਨ ਮੌਤ ਹੋਣ ਤੋਂ ਬਾਅਦ ਉਹ ਸਦਮੇ ’ਚ ਸੀ। -ਪੀਟੀਆਈ