ਹੈਦਰਾਬਾਦ, 6 ਜੂਨ
ਇਥੇ ਇਕ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਤੇ ਉਸ ਦੇ ਸਰੀਰ ਦੇ ਟੁਕੜੇ ਕਰ ਕੇ ਪਾਣੀ ਵਾਲੇ ਡਰੰਮ ਵਿਚ ਛੁਪਾ ਦਿੱਤੇ। ਇਸ ਸਬੰਧੀ ਗੁਆਂਢੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਰਹਿਮਤ ਨਗਰ ਦੇ ਇਕ ਘਰ ਵਿੱਚ ਬਦਬੂ ਆ ਰਹੀ ਹੈ ਜਦ ਪੁਲੀਸ ਨੇ ਆ ਕੇ ਜਾਂਚ ਕੀਤੀ ਤਾਂ ਹੱਤਿਆ ਦਾ ਖੁਲਾਸਾ ਹੋਇਆ। ਮ੍ਰਿਤਕ ਦਾ ਪਤੀ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਸਰੋਜਾ ਵਜੋਂ ਹੋਈ ਹੈ ਜਿਸ ਨੇ ਪ੍ਰੇਮ ਵਿਆਹ ਕੀਤਾ ਸੀ। ਪੁਲੀਸ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਵਾਂ ਵਿਚ ਅਕਸਰ ਝਗੜਾ ਰਹਿੰਦਾ ਸੀ। ਉਸ ਦਿਨ ਵੀ ਪਤੀ-ਪਤਨੀ ਵਿਚ ਬਹਿਸ ਹੋਈ, ਜਿਸ ਤੋਂ ਬਾਅਦ ਅਨਿਲ ਨੇ ਸਰੋਜ ਦੀ ਹੱਤਿਆ ਕਰ ਦਿੱਤੀ। ਉਸ ਨੇ ਫਿਰ ਉਸ ਦੀ ਲਾਸ਼ ਨੂੰ ਦੋ ਟੁਕੜਿਆਂ ਵਿੱਚ ਕੱਟ ਦਿੱਤਾ ਅਤੇ ਭੱਜਣ ਤੋਂ ਪਹਿਲਾਂ ਲਾਸ਼ ਦੇ ਟੁਕੜਿਆਂ ਨੂੰ ਡਰੰਮ ਵਿਚ ਲੁਕੋ ਦਿੱਤਾ।