ਔਰੰਗਾਬਾਦ (ਮਹਾਰਾਸ਼ਟਰ), 14 ਜੂਨ
ਇਥੇ ਮਹਾਰਾਸ਼ਟਰ ਵਿੱਚ ਦਿਲਚਸਪ ਮਾਮਲਾ ਸਾਹਮਣੇ ਆਇਆ। ਆਪਣੀਆਂ ਪਤਨੀਆਂ ਵੱਲੋਂ ਤੰਗ ਪਤੀਆਂ ਦੇ ਸਮੂਹ ਨੇ ਘਰ ਵਿੱਚ ਆਪਣੇ ਨਾਲ ਹੋ ਰਹੇ ਅਨਿਆ ਖ਼ਿਲਾਫ਼ ਪਿੱਪਲ ਦੇ ਚਾਰੇ ਪਾਸੇ 108 ਚੱਕਰ ਕੱਢ ਕੇ ਮੰਨਤ ਮੰਗੀ ਕਿ ਉਨ੍ਹਾਂ ਨੂੰ ਮੁੜ ਅਜਿਹੀ ਜੀਵਨ ਸਾਥਣ ਨਾ ਮਿਲੇ। ਆਪਣੀਆਂ ਪਤਨੀਆਂ ਤੋਂ ਨਾਖੁਸ਼ ਕੁਝ ਮਰਦਾਂ ਨੇ ਕੁਝ ਸਾਲ ਪਹਿਲਾਂ ਔਰੰਗਾਬਾਦ ‘ਚ ‘ਪਤਨੀ ਪੀੜਤ’ ਆਸ਼ਰਮ ਦੀ ਸਥਾਪਨਾ ਕੀਤੀ ਸੀ ਤਾਂ ਜੋ ਆਪਣੀਆਂ ਸ਼ਿਕਾਇਤਾਂ ਦੀ ਆਵਾਜ਼ ਉਠਾਈ ਜਾ ਸਕੇ। ਆਸ਼ਰਮ ਦੇ ਸੰਸਥਾਪਕ ਭਾਰਤ ਫੁਲਾਰੇ ਨੇ ‘ਵਟ ਪੂਰਨਿਮਾ’ ਦੇ ਮੌਕੇ ਕਿਹਾ ਕਿ ਔਰਤਾਂ ਕੇਲੇ ਦੇ ਦਰੱਖਤ ਦੀ ਪੂਜਾ ਕਰਦੀਆਂ ਹਨ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਅਤੇ ਸੱਤ ਜਨਮਾਂ ਤੱਕ ਇਹੀ ਪਤੀ ਮਿਲਣ ਦੀ ਪ੍ਰਾਰਥਨਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਕ ਦਿਨ ਪਹਿਲਾਂ ਅਸੀਂ ਇੱਥੇ ਪਿੱਪਲ ਦੇ ਦਰੱਖਤ ਦੀ ਪੂਜਾ ਕਰਦੇ ਹੋਏ ਪ੍ਰਾਰਥਨਾ ਕੀਤੀ ਕਿ ਅਜਿਹੀ ਜੀਵਨ ਸਾਥਣ ਦੁਬਾਰਾ ਕਦੇ ਨਾ ਮਿਲੇ।