ਨਵੀਂ ਦਿੱਲੀ, 2 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਮੁਹਾਲੀ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚੋਂ ਬਾਹਰ ਕਰਨ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਫੈਸਲੇ ਤੋਂ ਉਹ ਹੈਰਾਨ ਹਨ। ਉਨ੍ਹਾਂ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਮੁਹਾਲੀ ਵਿੱਚ ਆਈਪੀਐੱਲ ਮੈਚ ਨਾ ਹੋਵੇ। ਪੰਜਾਬ ਸਰਕਾਰ ਇਥੇ ਮੈਚਾਂ ਲਈ ਪੁਖਤਾ ਸੁਰੱਖਿਆ ਪ੍ਰਬੰਧ ਕਰੇਗੀ। ਮੁੱਖ ਮੰਤਰੀ ਨੇ ਟਵੀਟ ਕੀਤਾ, “ਮੈਂ ਆਗਾਮੀ ਆਈਪੀਐੱਲ ਸੀਜ਼ਨ ਲਈ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਬਾਹਰ ਕਰਨ ਤੋਂ ਹੈਰਾਨ ਹਾਂ। ਮੈਂ ਬੀਸੀਸੀਆਈ ਅਤੇ ਆਈਪੀਐੱਲ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। ਅਜਿਹਾ ਕੋਈ ਕਾਰਨ ਨਹੀਂ ਹੈ ਕਿ ਮੁਹਾਲੀ ਆਈਪੀਐੱਲ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਅਤੇ ਸਾਡੀ ਸਰਕਾਰ ਸੁਰੱਖਿਆ ਸਬੰਧੀ ਸਭ ਜ਼ਰੂਰੀ ਪ੍ਰਬੰਧ ਕਰੇਗੀ।”