ਮੁੰਬਈ, 25 ਮਾਰਚ
ਸਨਅਤਕਾਰ ਮੁਕੇਸ਼ ਅੰਬਾਨੀ ਦੇ ਰਿਹਾਇਸ਼ ਨੇੜੇ ਧਮਾਕਾਖੇਜ਼ ਸਮੱਗਰੀ ਵਾਲਾ ਵਾਹਨ ਮਿਲਣ ਦੇ ਮਾਮਲੇ ਵਿੱਚ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੇ ਅੱਜ ਐੱਨਆਈਏ ਅਦਾਲਤ ਵਿੱਚ ਕਿਹਾ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਤੇ ਉਸ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਅਦਾਲਤ ਨੇ ਵਜ਼ੇ ਦਾ ਐੱਨਆਈਏ ਰਿਮਾਂਡ 3 ਅਪਰੈਲ ਤੱਕ ਵਧਾ ਦਿੱਤਾ।