ਨਵੀਂ ਦਿੱਲੀ, 23 ਜੂਨ
ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਖੇਤੀ-ਰਸਾਇਣ ਉਦਯੋਗ ਨੂੰ ਭਰੋੋਸਾ ਦਿੱਤਾ ਕਿ ਉਹ ਵਿੱਤ ਮੰਤਰੀ ਕੋਲ ਕੀਟਨਾਸ਼ਕਾਂ ’ਤੇ ਵਸਤੂ ਅਤੇ ਸੇਵਾ ਕਰ (ਜੀਐੱਸਟੀ) 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦ ਕਰਨ ਦੀ ਇੰਡਸਟਰੀ ਦੀ ਮੰਗ ਰੱਖਣਗੇ। ‘ਫਿਕੀ’ (ਐੱਫਆਈਸੀਸੀਆਈ) ਦੀ 11ਵੀਂ ਐਗਰੋਕੈਮੀਕਲ ਕਾਨਫਰੰਸ-2022 ਨੂੰ ਸੰਬੋਧਨ ਕਰਦਿਆਂ ਖੇਤੀ ਮੰਤਰੀ ਨੇ ਫਸਲੀ ਭਿੰਨਤਾ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਕਿਸਾਨਾਂ ਨੂੰ ਬਾਗਬਾਨੀ ਅਤੇ ਮਹਿੰਗੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਤੋਮਰ ਨੇ ਕਿਹਾ ਕਿ ਉਹ ਉਦਯੋਗ ਵੱਲੋਂ ਇਸ ਮੁੱਦੇ ਨੂੰ ਵਿੱਤ ਮੰਤਰਾਲੇ ਸਾਹਮਣੇ ਉਠਾਉਣਗੇ ਪਰ ਇਸ ਉੱਤੇ ਆਖਰੀ ਫ਼ੈਸਲਾ ਜੀਐੱਸਟੀ ਕੌਂਸਲ ਕਰੇਗੀ। -ਪੀਟੀਆਈ