ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 27 ਮਈ
ਦਿੱਲੀ ਦੇ ਖੇਡ ਸਟੇਡੀਅਮ ’ਚ ਆਪਣੇ ਕੁੱਤੇ ਨੂੰ ਸੈਰ ਕਰਾਉਣੀ ਆਈਏਐੱਸ ਜੋੜੇ ਨੂੰ ਮਹਿੰਗੀ ਪੈ ਗਈ। ਗ੍ਰਹਿ ਮੰਤਰਾਲੇ ਨੇ ਸੰਜੀਵ ਖੀਰਵਾਰ ਅਤੇ ਉਸ ਦੀ ਪਤਨੀ ਰਿੰਕੂ ਦੁੱਗਾ ਨੂੰ ਕ੍ਰਮਵਾਰ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਜੋੜੇ ਨੇ ਆਪਣੇ ਕੁੱਤੇ ਨੂੰ ਸੈਰ ਕਰਵਾਉਣ ਲਈ ਦਿੱਲੀ ਦੇ ਸਟੇਡੀਅਮ ਨੂੰ ਖਿਡਾਰੀਆਂ ਲਈ ਕਥਿਤ ਛੇਤੀ ਬੰਦ ਕਰ ਵਾ ਦਿੱਤਾ ਸੀ। ਹੁਣ ਪਤੀ ਦਾ ਦੇਸ਼ ਦੇ ਇਕ ਪਾਸੇ ਤੇ ਪਤਨੀ ਦਾ ਦੇਸ਼ ਦੇ ਦੂਜੇ ਪਾਸੇ ਤਬਾਦਲਾ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਲੋਕ ਇਹ ਕਹਿ ਕੇ ਮਜ਼ੇ ਲੈ ਰਹੇ ਹਨ ਕਿ ਹੁਣ ਕੁੱਤੇ ਦਾ ਕੀ ਬਣੇਗਾ। ਉਹ ਕਿਥੇ ਜਾਵੇਗਾ। ਇਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾਣਗੀਆਂ।