ਨਵੀਂ ਦਿੱਲੀ: ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ) ਨੇ ਅੱਜ ਦਸਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਚਾਰ ਵਿਦਿਆਰਥੀਆਂ ਨੇ 99.8 ਫੀਸਦ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਹਰਗੁਣ ਕੌਰ ਮਠਾੜੂ (ਪੁਣੇ), ਅਨਿਕਾ ਗੁਪਤਾ (ਕਾਨਪੁਰ), ਪੁਸ਼ਕਰ ਤ੍ਰਿਪਾਠੀ (ਬਲਰਾਮਪੁਰ) ਅਤੇ ਕਨਿਸ਼ਕ ਮਿੱਤਲ (ਲਖਨਊ) ਸ਼ਾਮਲ ਹਨ। ਪ੍ਰੀਖਿਆ ’ਚ 99.6 ਫੀਸਦ ਅੰਕ ਲੈ ਕੇ 34 ਵਿਦਿਆਰਥੀ ਦੂਜੇ ਜਦਕਿ 99.4 ਫੀਸਦ ਅੰਕ ਲੈ ਕੇ 72 ਵਿਦਿਆਰਥੀ ਤੀਜੇ ਸਥਾਨ ’ਤੇ ਰਹੇ ਹਨ। ਵਿਦਿਆਰਥੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 99.97 ਫੀਸਦ ਹੈ। -ਪੀਟੀਆਈ