ਨਵੀਂ ਦਿੱਲੀ, 17 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੀਪਲਜ਼ ਅਲਾਇੰਸ ਫਾਰ ਗੁਪਕਰ ਡੈਕਲੇਰੇਸ਼ਨ (ਪੀਏਜੀਡੀ) ਨੂੰ ‘ਗੁਪਕਾਰ ਗੈਂਗ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਉਹ ਜੰਮੂ-ਕਸ਼ਮੀਰ ਵਿੱਚ ਵਿਦੇਸ਼ੀ ਤਾਕਤਾਂ ਦਾ ਚਾਹੁੰਦਾ ਹੈ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ “ਗੁਪਕਰ ਗੈਂਗ” ਕੌਮੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਕੰਮ ਕਰੇ ਨਹੀਂ ਤਾਂ ਦੇਸ਼ ਦੇ ਲੋਕ ਉਸ ਨੂੰ ਡੋਬ ਦੇਣਗੇ। ਸ਼ਾਹ ਨੇ ਇਲਜ਼ਾਮਾਂ ਦੀ ਲੜੀ ਵਿਚ ਇਹ ਵੀ ਟਵੀਟ ਕੀਤਾ ਕਿ ਕਾਂਗਰਸ ਅਤੇ “ਗੁਪਕਰ ਗੈਂਗ” ਜੰਮੂ-ਕਸ਼ਮੀਰ ਨੂੰ ਦਹਿਸ਼ਤ ਅਤੇ ਗੜਬੜ ਦੇ ਦੌਰ ਵਿਚ ਵਾਪਸ ਲਿਆਉਣਾ ਚਾਹੁੰਦੇ ਹਨ।