ਨਵੀਂ ਦਿੱਲੀ, 4 ਜੂਨ
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਸਮੇਂ ਹੈਰਾਨੀ ਜ਼ਾਹਿਰ ਕੀਤੀ, ਜਦੋਂ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਕਾਲੀ ਫੰਗਸ ਦੇ ਇਲਾਜ ਲਈ ਵਰਤੀ ਜਾਂਦੀ ਐਮਫੋਟੈਰੀਸਿਨ-ਬੀ ਦੀ ਕੋਈ ਘਾਟ ਨਹੀਂ। ਇਹ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਰਹੀ ਹੈ। ਅਦਾਲਤ ਨੇ ਪੁੱਛਿਆ ਕਿ ਜੇ ਬਾਜ਼ਾਰ ਵਿੱਚ ਦਵਾਈ ਦੀ ਬਹੁਤਾਤ ਹੈ ਤਾਂ ਇਨੀਆਂ ਮੌਤਾਂ ਨਹੀਂ ਹੋਣੀਆਂ ਚਾਹੀਦੀਆਂ। ਵਕੀਲ ਨੇ ਕਿਹਾ ਕਿ ਲੋਕ ਦਵਾਈ ਦੀ ਘਾਟ ਕਾਰਨ ਨਹੀਂ ਮਰ ਰਹੇ। ਬਲੈਕ ਫੰਗਸ ਆਪਣੇ ਵਿੱਚ ਹੀ ਖ਼ਤਰਨਾਕ ਬਿਮਾਰੀ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਫਲੈਕ ਫੰਗਸ ਤੋਂ ਪ੍ਰਭਾਵਿਤ ਲੋਕਾਂ ਵਿੱਚੋਂ ਇੱਕ ਤਿਹਾਈ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। -ਪੀਟੀਆਈ