ਮੁੰਬਈ, 29 ਅਪਰੈਲ
ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦੀ ਕਿੱਲਤ ਦਰਮਿਆਨ ਆਈਆਈਟੀ ਬੰਬੇ ਨੇ ਆਕਸੀਜਨ ਪੈਦਾ ਕਰਨ ਦਾ ਨਵੀਨਤਮ ਤਰੀਕਾ ਲੱਭਿਆ ਹੈ। ਇੰਸਟੀਚਿਊਟ ਨੇ ਕਿਹਾ ਕਿ ਇਸ ਦੇਸੀ ਜੁਗਾੜ ਤਹਿਤ ਨਾਈਟਰੋਜਨ ਯੂਨਿਟ ਨੂੰ ਆਕਸੀਜਨ ਜਨਰੇਟਿੰਗ ਯੂਨਿਟ ’ਚ ਤਬਦੀਲ ਕੀਤਾ ਜਾਂਦਾ ਹੈ। ਅਧਿਕਾਰਤ ਬਿਆਨ ਮੁਤਾਬਕ ਇਹ ਪਾਇਲਟ ਪ੍ਰਾਜੈਕਟ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ ਨਾਈਟਰੋਜਨ ਯੂਨਿਟ ਨੂੰ ਪੀਐੱਸਏ ਆਕਸੀਜਨ ਯੂਨਿਟ ’ਚ ਤਬਦੀਲ ਕਰਨ ਦੀ ਸਾਧਾਰਨ ਤਕਨੀਕ ’ਤੇ ਅਧਾਰਿਤ ਹੈ ਜਿਸ ਦਾ ਸਫ਼ਲ ਨਿਰੀਖਣ ਕੀਤਾ ਜਾ ਚੁੱਕਾ ਹੈ ਤੇ ਸ਼ੁਰੂਆਤੀ ਟੈਸਟਾਂ ਦੇ ਵਧੀਆ ਨਤੀਜੇ ਆਏ ਹਨ।-ਪੀਟੀਆਈ