ਨਵੀਂ ਦਿੱਲੀ, 13 ਅਗਸਤ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ(ਆਈਆਈਟੀ), ਦਿੱਲੀ ਨੇ ਵਿਦਿਆਰਥੀਆਂ ਵਿੱਚ ਵਧਦੇ ਤਣਾਅ ਨੂੰ ਘਟਾਉਣ ਦੇ ਇਰਾਦੇ ਨਾਲ ਆਪਣੀ ਮੁਲਾਂਕਣ ਪ੍ਰਣਾਲੀ ਵਿੱਚ ਸੁਧਾਰ ਦੇ ਨਾਲ ਮੱਧ-ਸਮੈਸਟਰ ਪ੍ਰੀਖਿਆਵਾਂ ਦਾ ਇੱਕ ਸੈੱਟ ਛੱਡਣ ਦਾ ਫੈਸਲਾ ਕੀਤਾ ਹੈ। ਇਹ ਦਾਅਵਾ ਇੰਸਟੀਚਿਊਟ ਦੇ ਡਾਇਰੈਕਟਰ ਰੰਗਨ ਬੈਨਰਜੀ ਨੇ ਕੀਤਾ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਵੱਖ ਵੱਖ ਆਈਆਈਟੀ’ਜ਼ ਵਿੱਚ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੇ ਮਾਮਲੇ ਵਧੇ ਹਨ। ਇਨ੍ਹਾਂ ਖੁਦਕੁਸ਼ੀਆਂ ਨੇ ਬਹਿਸ ਛੇੜੀ ਸੀ ਕਿ ਪਾਠਕ੍ਰਮ ਅਤੇ ਸਖ਼ਤ ਅਧਿਐਨ ਅਨੁਸੂਚੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ ਜਾਂ ਨਹੀਂ। -ਪੀਟੀਆਈ