ਕੋਲਕਾਤਾ: ਆਈਆਈਟੀ ਖੜਗਪੁਰ ਵਿੱਚ ਖੋਜੀਆਂ ਨੇ ਇੱਕ ਅਜਿਹੀ ਮਾਈਕ੍ਰੋਨੀਡਰ ਤਿਆਰ ਕੀਤੀ ਹੈ ਜੋ ਕਿਸੇ ਦਵਾਈ ਦੇ ਵੱਡ-ਅਕਾਰੀ ਅੰਸ਼ਾਂ ਨੂੰ ਦਰਦ-ਰਹਿਤ ਢੰਗ ਨਾਲ ਮਰੀਜ਼ਾਂ ਨੂੰ ਦੇਣ ਦੇ ਸਮਰੱਥ ਹੈ। ਇੰਸਟੀਚਿਊਟ ਵੱਲੋਂ ਅੱਜ ਜਾਰੀ ਬਿਆਨ ਮੁਤਾਬਕ ਸੰਸਥਾ ਦੇ ਇਲੈਕਟ੍ਰਾਨਿਕਸ ਐਂਡ ਇਲੈਕਟ੍ਰੀਕਲ ਕਮਿਊਨੀਕੇਸ਼ਨਜ਼ ਇੰਜੀਨੀਅਰਿੰਗ ਨੇ ਨਾ ਸਿਰਫ਼ ਮਾਈਕ੍ਰੋਨੀਡਲਾਂ ਦਾ ਆਕਾਰ ਘਟਾਇਆ ਹੈ ਸਗੋਂ ਇਸ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ ਤਾਂ ਕਿ ਦਵਾਈ ਦੇਣ ਸਮੇਂ ਇਹ ਟੁੱਟ ਨਾ ਜਾਵੇ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਇੰਸੂਲਿਨ ਡਿਲਿਵਰੀ ਤੋਂ ਇਲਾਵਾ ਇਸ ਮਾਈਕ੍ਰੋਨੀਡਲ ਭਵਿੱਖ ’ਚ ਕੋਵਿਡ- 19 ਵੈਕਸੀਨੇਸ਼ਨ ਲਈ ਵੀ ਵਰਤੀ ਜਾ ਸਕਦੀ ਹੈ। ਇਸ ਤਕਨੀਕ ਦੀ ਵਰਤੋਂ ਜਾਨਵਰਾਂ ’ਤੇ ਵੀ ਕੀਤੀ ਜਾ ਚੁੱਕੀ ਹੈ। ਖੋਜੀਆਂ ਨੇ ਇਸ ਤਕਨੀਕ ਦਾ ਪੇਟੰਟ ਹਾਸਲ ਕਰਨ ਲਈ ਵੀ ਅਰਜ਼ੀ ਦਿੱਤੀ ਹੈ ਤੇ ਆਈਈਈਈ ਤੇ ‘ਨੇਚਰ’ ਜਨਰਲ ’ਇਸ ਸਬੰਧੀ ਖੋਜ ਪੱਤਰ ਵੀ ਛਪ ਚੁੱਕਾ ਹੈ। -ਪੀਟੀਆਈ