ਨਵੀਂ ਦਿੱਲੀ, 22 ਸਤੰਬਰ
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਰਾਜ ਸਭਾ ਦੇ ਮੁਅੱਤਲੀ ਮੈਂਬਰਾਂ ਵੱਲੋਂ ਆਪਣੇ ਵਿਵਹਾਰ ਲਈ ਮੁਆਫ਼ੀ ਮੰਗਣ ਬਾਅਦ ਹੀ ਉਨ੍ਹਾਂ ਦੀ ਬਹਾਲੀ ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ,‘ ਸਾਨੂੰ ਆਸ ਸੀ ਕਿ ਮਰਿਆਦਾ ਭੰਗ ਕਰਨ ਵਾਲੇ ਮੈਂਬਰਾਂ ਦਾ ਕਾਂਗਰਸ ਵਿਰੋਧ ਕਰੇਗੀ ਪਰ ਹੈਰਾਨੀ ਹੈ ਕਿ ਉਹ ਵੀ ਉਨ੍ਹਾਂ ਨਾਲ ਰਲ ਗਈ ਹੈ।’