ਨਵੀਂ ਦਿੱਲੀ, 5 ਮਈ
ਰਜਿਸਟਰਾਰ ਜਨਰਲ ਆਫ ਇੰਡੀਆ (ਆਰਜੀਆਈ) ਵੱਲੋਂ ਤਿਆਰ ਅੰਕੜਿਆਂ ਮੁਤਾਬਕ ਸਾਲ 2020 ਵਿੱਚ ਭਾਰਤ ਵਿੱਚ ਕੁੱਲ 82 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚੋਂ 45 ਫ਼ੀਸਦੀ ਲੋਕਾਂ ਨੂੰ ਉਨ੍ਹਾਂ ਦੀ ਮੌਤ ਸਮੇਂ ਕੋਈ ਮੈਡੀਕਲ ਸਹੂਲਤ ਨਹੀਂ ਮਿਲੀ ਸੀ। ਇਸ ਦੌਰਾਨ ਮਰਨ ਵਾਲਿਆਂ ਵਿੱਚੋਂ ਮਹਿਜ਼ 1.3 ਫ਼ੀਸਦੀ ਨੂੰ ਮੈਡੀਕਲ ਖੇਤਰ ਦੇ ਯੋਗ ਪੇਸ਼ੇਵਰਾਂ ਦੀ ਮਦਦ ਮਿਲ ਸਕੀ ਸੀ। ਹਾਲਾਂਕਿ, ਆਰਜੀਆਈ ਦੀ 2020 ਲਈ ਰਿਪੋਰਟ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਹੈ। ਮੈਡੀਕਲ ਸਹੂਲਤ ਨਾ ਮਿਲਣ ਕਾਰਨ 2019 ਵਿੱਚ ਮਰਨ ਵਾਲਿਆਂ ਦੀ ਗਿਣਤੀ 35.5 ਫ਼ੀਸਦੀ ਸੀ। ਆਰਜੀਆਈ ਨੇ ਕਿਹਾ ਕਿ ਮਹਾਰਾਸ਼ਟਰ ਤੇ ਸਿੱਕਿਮ ਦੇ ਅੰਕੜੇ ਇਸ ਰਿਪੋੋਰਟ ਵਿੱਚ ਸ਼ਾਮਲ ਨਹੀਂ ਕੀਤੇ ਗਏ। ਰਿਪੋਰਟ ਵਿੱਚ ਬਾਲ ਮੌਤ ਦਰ ਸਬੰਧੀ ਕਿਹਾ ਗਿਆ ਹੈ ਕਿ 2020 ਵਿੱਚ ਦਿਹਾਤੀ ਖੇਤਰਾਂ ਵਿੱਚ ਬਾਲ ਮੌਤ ਦਰ ਮਹਿਜ਼ 23.4 ਫ਼ੀਸਦੀ ਰਹੀ ਜਦਕਿ ਇਹ ਸ਼ਹਿਰੀ ਖੇਤਰਾਂ ਵਿੱਚ ਇਹ 76.6 ਫ਼ੀਸਦੀ ਰਹੀ। -ਪੀਟੀਆਈ