ਗੁਹਾਟੀ, 27 ਫਰਵਰੀ
ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਰਹੀ ਬੋਡੋਲੈਂਡ ਪੀਪਲਜ਼ ਫਰੰਟ (ਬੀਪੀਐੱਫ) ਨੇ ਅੱਜ ਕਿਹਾ ਕਿ ਉਹ ਕਾਂਗਰਸ ਦੀ ਅਗਵਾਈ ਵਾਲੇ ‘ਮਹਾਗੱਠਜੋੜ’ ਵਿੱਚ ਸ਼ਾਮਲ ਹੋ ਕੇ ਵਿਧਾਨ ਸਭਾ ਚੋਣਾਂ ਲੜੇਗੀ। ਕਾਂਗਰਸ ਨੇ ਬੀਪੀਐੱਫ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦਾ ਭਰੋਸਾ ਪ੍ਰਗਟਾਇਆ। ਕਾਂਗਰਸ ਅਸਾਮ ਵਿੱਚ 2001 ਤੋਂ 15 ਸਾਲ ਸੱਤਾ ਵਿੱਚ ਰਹੀ ਹੈ। ਹੁਣ ਉਹ ਖੱਬੀਆਂ ਧਿਰਾਂ ਅਤੇ ਆਂਚਲਿਕ ਗਨਾ ਮੋਰਚਾ (ਏਜੀਐੱਮ) ਨਾਲ ‘ਮਹਾਗੱਠਜੋੜ’ ਬਣਾ ਕੇ ਚੋਣਾਂ ਲੜ ਰਹੀ ਹੈ। ਉਤਰ-ਪੂਰਬੀ ਸੂਬੇ ਆਸਾਮ ਵਿੱਚ ਵਿਧਾਨ ਸਭਾ ਚੋਣਾਂ 27 ਮਾਰਚ ਤੋਂ ਤਿੰਨ ਗੇੜਾਂ ਵਿੱਚ ਹੋਣਗੀਆਂ। -ਪੀਟੀਆਈ