ਨਵੀਂ ਦਿੱਲੀ: ਜੀਐੱਸਟੀ ਤਹਿਤ ਰਜਿਸਟਰ ਕਰਵਾਊਣ ਵਾਲੇ ਕਾਰੋਬਾਰ ਆਪਣੀ ਆਧਾਰ ਪ੍ਰਮਾਣਿਕਤਾ ਲੈ ਸਕਦੇ ਹਨ ਅਤੇ ਇਹ ਪ੍ਰਮਾਣਿਕਤਾ ਨਾ ਹੋਣ ਦੀ ਸੂਰਤ ਵਿੱਚ ਕਾਰੋਬਾਰ ਦੇ ਸਥਾਨ ਦੀ ਮੌਕੇ ’ਤੇ ਜਾ ਕੇ ਤਸਦੀਕ ਕੀਤੇ ਜਾਣ ਮਗਰੋਂ ਹੀ ਰਜਿਸਟ੍ਰੇਸ਼ਨ ਹੋ ਸਕੇਗੀ। ਇਹ ਜਾਣਕਾਰੀ ਅਸਿੱਧੇ ਕਰਾਂ ਅਤੇ ਕਸਟਮਜ਼ ਦੇ ਕੇਂਦਰੀ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ। -ਪੀਟੀਆਈ