ਨਵੀਂ ਦਿੱਲੀ, 7 ਜੂਨ
ਦਿੱਲੀ ਵਿਚ ਹੁਣ ਕਰੋਨਾ ਰੋਕੂ ਟੀਕਾ ਉਥੇ ਹੀ ਲਾਇਆ ਜਾਵੇਗਾ ਜਿਸ ਖੇਤਰ ਵਿਚ ਦਿੱਲੀ ਵਾਸੀਆਂ ਨੇ ਵੋਟ ਪਾਈ ਸੀ। ਇਸ ਸਬੰਧੀ ਚੋਣ ਬੂਥਾਂ ’ਤੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਅਗਲੇ ਚਾਰ ਹਫਤਿਆਂ ਵਿਚ 45 ਸਾਲ ਤੋਂ ਉਤੇ ਸਾਰੇ ਜਣਿਆਂ ਨੂੰ ਕਰੋਨਾ ਰੋਕੂ ਟੀਕਾ ਲਗਾ ਦਿੱਤਾ ਜਾਵੇਗਾ।