ਨਵੀਂ ਦਿੱਲੀ: ਭਾਰਤ ’ਚ ਸਿਰਫ਼ 92 ਦਿਨਾਂ ਅੰਦਰ ਕਰੋਨਾ ਦੇ ਟੀਕੇ ਦੀਆਂ 12 ਕਰੋੜ ਖੁਰਾਕਾਂ ਯੋਗ ਲਾਭਪਾਤਰੀਆਂ ਨੂੰ ਲਾਈਆਂ ਗਈਆਂ ਹਨ ਅਤੇ ਭਾਰਤ ਸਭ ਤੋਂ ਤੇਜ਼ੀ ਨਾਲ ਇਹ ਟੀਚਾ ਹਾਸਲ ਕਰਨ ਵਾਲਾ ਮੁਲਕ ਬਣ ਗਿਆ ਹੈ। ਭਾਰਤ ਤੋਂ ਬਾਅਦ ਅਮਰੀਕਾ ਹੈ ਜਿਸ ਨੇ ਟੀਚਾ 97 ਦਿਨਾਂ ’ਚ ਹਾਸਲ ਕੀਤਾ ਤੇ ਤੀਜੇ ਸਥਾਨ ’ਤੇ ਚੀਨ ਹੈ ਜਿਸ ਨੇ ਇਹ ਟੀਚਾ 108 ਦਿਨਾਂ ’ਚ ਹਾਸਲ ਕੀਤਾ। ਸਿਹਤ ਮੰਤਰਾਲੇ ਨੇ ਦੱਸਿਆ ਕਿ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਤਹਿਤ ਕੋਵਿਡ-19 ਟੀਕੇ ਦੀਆਂ ਕੁੱਲ 12 ਕਰੋੜ ਖੁਰਾਕਾਂ ਲਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਵੇਰੇ ਸੱਤ ਵਜੇ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ 18,15,325 ਸੈਸ਼ਨਾਂ ’ਚ ਟੀਕੇ ਦੀਆਂ ਕੁੱਲ 12,26,22,560 ਖੁਰਾਕਾਂ ਲਾਈਆਂ ਗਈਆਂ ਹਨ। -ਪੀਟੀਆਈ