ਸਿਮਦੇਗਾ, 4 ਜਨਵਰੀ
ਝਾਰਖੰਡ ਦੇ ਸਿਮਦੇਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕੁਝ ਲੋਕਾਂ ਨੇ ਇੱਕ 30 ਸਾਲਾ ਵਿਅਕਤੀ ਨੂੰ ਲੱਕੜ ਚੋਰੀ ਕਰਨ ਲਈ ਦਰੱਖਤ ਕੱਟਣ ਦੇ ਸ਼ੱਕ ਹੇਠ ਕਥਿਤ ਤੌਰ ’ਤੇ ਕੁੱਟਮਾਰ ਕਰਦਿਆਂ ਅੱਗ ਲਾ ਦਿੱਤੀ। ਬਾਅਦ ’ਚ ਘਟਨਾ ਸਥਾਨ ਤੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸਦੀ ਪਛਾਣ ਸੰਜੂ ਪ੍ਰਧਾਨ ਵਜੋਂ ਹੋਈ ਹੈ। ਕੋਲੇਬੀਰਾ ਪੁਲੀਸ ਸਟੇਸ਼ਨ ਦੇ ਇੰਚਾਰਜ ਰਮੇਸ਼ਵਰ ਭਗਤ ਨੇ ਦੱਸਿਆ ਕਿ ਭੀੜ ਨੇ ਬੇਸਰਾਜਰਾ ਬਾਜ਼ਾਰ ਇਲਾਕੇ ਵਿੱਚ ਪ੍ਰਧਾਨ ਦੀ ਕੁੱਟਮਾਰ ਕੀਤੀ। -ਪੀਟੀਆਈ