ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਅਕਤੂਬਰ
ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਨੇ ਸ਼ੁੱਕਰਵਾਰ ਨੂੰ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਸਾਬਕਾ ਹਰਫ਼ਨਮੌਲ ਖ਼ਿਡਾਰੀ ਦੱਖਣੀ ਦਿੱਲੀ ਦੇ ਫੋਰਟਿਸ ਐਸਕੌਰਟ ਹਾਰਟ ਇੰਸਟੀਚਿਊਟ ਵਿਚ ਥੱਮਜ਼ਅੱਪ ਰਾਹੀਂ ਚੰਗੀ ਸਿਹਤ ਵੱਲ ਇਸ਼ਾਰਾ ਕਰ ਰਿਹਾ ਹੈ। ਕਪਿਲ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਐਨਜੀਓਪਲਾਸਟੀ ਹੋਈ ਸੀ। ਤਸਵੀਰ ਵਿੱਚ ਕਪਿਲ ਮੁਸਕੁਰਾ ਰਿਹ ਹੈ ਤੇ ਨਾਲ ਉਸ ਦੀ ਧੀ ਅਮਿਆ ਬੈਠੀ ਹੈ।
ਤਸਵੀਰ ਸ਼ੇਅਰ ਕਰਦਿਆਂ ਚੇਤਨ ਨੇ ਕੈਪਸ਼ਨ ਲਿਖੀ ਹੈ:, “ਕਪਿਲ ਭਾਅ ਜੀ ਹੁਣ ਠੀਕ ਹਨ ਅਤੇ ਆਪਣੀ ਬੇਟੀ ਅਮਿਆ ਨਾਲ ਬੈਠੇ ਹਨ। ਜੈ ਮਾਤਾ ਦੀ।”