ਸ੍ਰੀਨਗਰ, 23 ਜੂਨ
ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਦੀ ਟੀਮ ’ਤੇੇ ਗ੍ਰੇਨੇਡ ਸੁੱਟਿਆ ਤੇ ਗੋਲੀਬਾਰੀ ਕੀਤੀ। ਪੁਲੀਸ ਅਨੁਸਾਰ ਹਮਲੇ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਤ 8.50 ਵਜੇ ਦਹਿਸ਼ਤਗਰਦਾਂ ਨੇ ਐਸਬੀਆਈ ਰਾਜਪੁਰਾ ਚੌਕ ਸ਼ਾਖਾ ਨੇੜੇ ਪੁਲੀਸ ਅਤੇ ਸੀਆਰਪੀਐਫ ਜਵਾਨਾਂ ’ਤੇ ਗ੍ਰੇਨੇਡ ਸੁੱਟਿਆ ਤੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਵੀ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਦਾ ਜਵਾਬ ਦਿੱਤਾ। –ਏਜੰਸੀ