ਪਟਨਾ, 26 ਅਕਤੂਬਰ
ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜਦੋਂ ਸਿਖਰਾਂ ’ਤੇ ਪਹੁੰਚ ਗਿਆ ਹੈ ਤਾਂ ਚੋਣ ਕਮਿਸ਼ਨ ਵੱਲੋਂ ਕੋਵਿਡ-19 ਬਾਰੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਊੱਡ ਰਹੀਆਂ ਹਨ। ਰੈਲੀਆਂ ’ਚ ਲੋਕ ਵੱਡੀ ਗਿਣਤੀ ’ਚ ਜੁੜ ਰਹੇ ਹਨ ਜਿਨ੍ਹਾਂ ਨਾ ਤਾਂ ਮਾਸਕ ਪਹਿਨੇ ਹੁੰਦੇ ਹਨ ਅਤੇ ਨਾ ਹੀ ਊਹ ਸਮਾਜਿਕ ਦੂਰੀ ਦਾ ਧਿਆਨ ਰਖਦੇ ਹਨ। ਸਾਵਧਾਨੀ ਨਾ ਵਰਤਣ ਕਾਰਨ ਊਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਦੇਵੇਂਦਰ ਫੜਨਵੀਸ, ਰਾਜੀਵ ਪ੍ਰਤਾਪ ਰੂਡੀ, ਵਿਜੈ ਮਾਂਝੀ, ਸੱਯਦ ਸ਼ਾਹਨਵਾਜ਼ ਹੁਸੈਨ, ਨਰੇਂਦਰ ਸਿੰਘ ਸਮੇਤ ਕਈ ਹੋਰ ਆਗੂ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਵਧੀਕ ਮੁੱਖ ਚੋਣ ਅਧਿਕਾਰੀ ਸੰਜੈ ਕੁਮਾਰ ਸਿੰਘ ਨੇ ਕਿਹਾ ਕਿ ਰੈਲੀਆਂ ’ਤੇ ਨਜ਼ਰ ਰੱਖਣ ਲਈ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ । ਭਾਗਲਪੁਰ ’ਚ ਰੈਲੀ ਦੌਰਾਨ ਇਕ ਵੋਟਰ ਨੇ ਕਿਹਾ ਕਿ ਊਹ ਅਜੇ ਨਿਤੀਸ਼ ਕੁਮਾਰ ਨੂੰ ਹਰਾਊਣਾ ਚਾਹੁੰਦੇ ਹਨ ਅਤੇ ਕਰੋਨਾ ਨੂੰ ਬਾਅਦ ’ਚ ਦੇਖ ਲਿਆ ਜਾਵੇਗਾ। -ਪੀਟੀਆਈ