ਨਵੀਂ ਦਿੱਲੀ, 13 ਮਈ
ਮੁਲਕ ਵਿੱਚ ਬੀਤੇ ਤਿੰਨ ਦਿਨਾਂ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਸਥਿਰਤਾ ਅਤੇ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਨਾਲ ਹੀ ਕਿਹਾ ਕਿ 10 ਦੂਬਿਆਂ ਵਿੱਚ ਲਾਗ ਦੀ ਦਰ ਹਾਲੇ ਵੀ 25 ਫੀਸਦੀ ਜਾਂ ਇਸ ਤੋਂ ਵਧ ਹੈ। ਸਰਕਾਰ ਅਨੁਸਾਰ ਅਜਿਹੇ ਕਈ ਜ਼ਿਲ੍ਹਿਆਂ ਵਿੱਚ ਵਾਧਾ ਹੋਇਆ ਹੈ ਜਿਥੇ ਕੋਵਿਡ -19 ਜਾਂਚ ਦੀ ਗਿਣਤੀ ਵਿੱਚ ਹਫ਼ਤਾ ਦਰ ਹਫਤਾ ਵਾਧੇ ਦੇ ਬਾਵਜੂਦ ਲਾਗ ਦੀ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰ ਅਨੁਸਾਰ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 22-28 ਅਪਰੈਲ ਵਿੱਚ 125 ਤੋਂ ਵਧ ਕੇ 6 ਅਤੇ 12 ਮਈ ਵਿਚਾਲੇ 338 ਹੋ ਗਈ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 12 ਸੂਬਿਆਂ ਵਿੱਚ ਕਰੋਨਾ ਦੇ ਇਕ ਲੱਖ ਤੋਂ ਵੱਧ ਕੇਸ ਐਕਟਿਵ ਹਨ, ਜਦੋਂ ਕਿ 24 ਸੂਬਿਆਂ ਵਿੱਚ ਲਾਗ ਦੀ ਦਰ 15 ਫੀਸਦੀ ਤੋਂ ਵਧ ਹੈ। ਭਾਰਤ ਕਰੋਨਾ ਮਹਾਂਮਾਰੀ ਦੀ ਦੂਜੀ ਖਤਰਨਾਕ ਲਹਿਰ ਨਾਲ ਜੂਝ ਰਿਹਾ ਹੈ।-ਏਜੰਸੀ