ਨਵੀਂ ਦਿੱਲੀ, 1 ਜੂਨ
ਦੇਸ਼ ਦਾ ਕੁੱਲ ਜੀਐੱਸਟੀ ਮਾਲੀਆ ਮਈ ’ਚ 10 ਫੀਸਦ ਵਾਧੇ ਦੇ ਨਾਲ 1.73 ਲੱਖ ਕਰੋੜ ਰੁਪਏ ਹੋ ਗਿਆ ਹੈ। ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਇਹ ਵਾਧਾ ਘਰੇਲੂ ਲੈਣ-ਦੇਣ ਨਾਲ ਮਾਲੀਏ ’ਚ ਹੋਏ ਵਾਧੇ ਕਾਰਨ ਹੋਇਆ ਹੈ। ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਮਾਲੀਆ ਅਪਰੈਲ 2024 ’ਚ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਸੀ। ਮੰਤਰਾਲੇ ਨੇ ਕਿਹਾ, ‘ਮਈ 2024 ’ਚ ਕੁੱਲ ਜੀਐੱਸਟੀ ਮਾਲੀਆ 1.73 ਲੱਖ ਕਰੋੜ ਰੁਪਏ ਰਿਹਾ ਹੈ।’ ਮਈ ਮਹੀਨੇ ਦੇ ਟੈਕਸ ਮਾਲੀਏ ’ਚ ਸਾਲਾਨਾ ਆਧਾਰ ’ਤੇ 10 ਫੀਸਦ ਦਾ ਵਾਧਾ, ਦਰਾਮਦ ’ਚ ਕਮੀ (4.3 ਫੀਸਦ ਦੀ ਕਮੀ) ਦਰਮਿਆਨ ਘਰੇਲੂ ਲੈਣ-ਦੇਣ ਦੇ ਮਜ਼ਬੂਤ ਵਾਧੇ (15.3 ਫੀਸਦ) ਕਾਰਨ ਹੋਇਆ ਹੈ। ਰਿਫੰਡ ਮਗਰੋਂ ਮਈ 2024 ਲਈ ਸ਼ੁੱਧ ਜੀਐੱਸਟੀ ਮਾਲੀਆ 1.44 ਲੱਖ ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਮਈ ਤੋਂ 6.9 ਫੀਸਦ ਦਾ ਵਾਧਾ ਦਰਸਾਉਂਦਾ ਹੈ। -ਪੀਟੀਆਈ