ਲਖਨਊ/ ਮਥੁਰਾ, 2 ਸਤੰਬਰ
ਮਥੁਰਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਡਾਕਟਰ ਕਫੀਲ ਖ਼ਾਨ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ‘ਰਾਜ ਧਰਮ’ ਦੀ ਬਜਾਏ ‘ਬਾਲ ਹਠ’ ਕਰ ਰਹੀ ਹੈ ਅਤੇ ਉਹ ਉਸ ਨੂੰ ਕਿਸੇ ਹੋਰ ਕੇਸ ਵਿਚ ਫਸਾ ਸਕਦੀ ਹੈ। ਉਨ੍ਹਾਂ ਕਿਹਾ, “ਰਾਮਾਇਣ ਵਿੱਚ ਮਹਾਰਿਸ਼ੀ ਵਾਲਮੀਕਿ ਨੇ ਕਿਹਾ ਸੀ ਕਿ ਰਾਜੇ ਨੂੰ ‘ਰਾਜ ਧਰਮ’ ਲਈ ਕੰਮ ਕਰਨਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਵਿੱਚ ‘ਰਾਜਾ’ ‘ਰਾਜ ਧਰਮ’ ਨਹੀਂ ਨਿਭਾਅ ਰਿਹਾ ਸਗੋਂ ਬਲਕਿ ‘ਬਾਲ ਹਠ’ ਕਰ ਰਿਹਾ ਹੈ।ਅਲਾਹਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਕੌਮੀ ਸੁਰੱਖਿਆ ਐਕਟ (ਰਸੁਕਾ) ਅਧੀਨ ਖ਼ਾਨ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਅਤੇ ਉਸ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ। ਅਦਾਲਤ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਦੇਰ ਰਾਤ ਮਥੁਰਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਖਾਨ ਨੇ ਪੀਟੀਆਈ ਭਾਸ਼ਾ ਦੀ ਗੱਲਬਾਤ ਵਿੱਚ ਅਦਾਲਤ ਦਾ ਧੰਨਵਾਦ ਕੀਤਾ। ਖਾਨ ਨੇ ਕਿਹਾ, “ਮੈਂ ਹਮੇਸ਼ਾ ਉਨ੍ਹਾਂ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੇਰੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਪ੍ਰਸ਼ਾਸਨ ਰਿਹਾਈ ਲਈ ਤਿਆਰ ਨਹੀਂ ਸੀ ਪਰ ਮੈਨੂੰ ਲੋਕਾਂ ਦੀਆਂ ਦੁਆਵਾਂ ਕਾਰਨ ਰਿਹਾਅ ਕੀਤਾ ਗਿਆ।”