ਅਮੇਠੀ/ਰਾਏ ਬਰੇਲੀ, 11 ਜਨਵਰੀ
ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਸੋਮਨਾਥ ਭਾਰਤੀ ’ਤੇ ਅੱਜ ਰਾਏ ਬਰੇਲੀ ’ਚ ਕਾਲੀ ਸਿਆਹੀ ਸੁੱਟੀ ਗਈ। ਯੂਪੀ ਪੁਲੀਸ ਨੇ ਭਾਰਤੀ ਨੂੰ ਮਗਰੋਂ ਸੂਬਾ ਸਰਕਾਰ ਤੇ ਰਾਜ ਦੇ ਸਰਕਾਰੀ ਹਸਪਤਾਲਾਂ ਖ਼ਿਲਾਫ਼ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫ਼ਤਾਰ ਕਰ ਲਿਆ। ਉਂਜ ਪੁਲੀਸ ਵੱਲੋਂ ‘ਆਪ’ ਵਿਧਾਇਕ ’ਤੇ ਸਿਆਹੀ ਸੁੱਟਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ