ਨਵੀਂ ਦਿੱਲੀ, 29 ਦਸੰਬਰ
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਨੇ ਮੰਗਲਵਾਰ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੇ ਦਿੱਲੀ ਦੇ ਕਈ ਹਵਾਲਾ ਡੀਲਰਾਂ ’ਤੇ ਛਾਪੇ ਮਾਰੇ ਅਤੇ 300 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਹੈ। ਇਹ ਛਾਪੇ ਮਾਰਨ ਦੀ ਇਹ ਕਾਰਵਾਈ 14 ਕਰੋੜ ਰੁਪਏ ਦਾ ਬੇਨਿਯਮੀ ਨਕਦੀ ਅਤੇ 2 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤੇ ਜਾਣ ਮਗਰੋਂ ਕੀਤੀ ਗਈ ਹੈ। ਸੀਬੀਡੀਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਸ਼ੈਲ (ਡੰਮੀ) ਸੰਸਥਾਵਾਂ ਵੱਲੋਂ ਜਾਅਲੀ ਖ਼ਰੀਦ/ਵਿਕਰੀ ਬਿੱਲਾਂ ਦੀ ਵਰਤੋਂ ਕਰਨ ਅਤੇ ਬੈਂਕ ਖਾਤਿਆਂ ਰਾਹੀਂ ਬੇਹਿਸਾਬ ਧਨ ਲੈਣ-ਦੇਣ ਸਬੰਧੀ ਘਟਨਾਵਾਂ ਦਾ ਖੁਲਾਸਾ ਹੋਇਆ।’ ਸੀਬੀਡੀਟੀ ਮੁਤਾਬਕ ਅਜਿਹੀਆਂ ਫਰਜ਼ੀ ਇਕਾਈਆਂ ਦੋ ਮਹੀਨੇ ਬਾਅਦ ਹੋ ਗਈਆਂ ਅਤੇ ਨਵੀਂਆਂ ਸਥਾਪਤ ਕੀਤੀਆਂ ਗਈਆਂ। ਬਿਆਨ ’ਚ ਕਿਹਾ ਗਿਆ, ‘ਬਰਾਮਦ ਦਸਤਾਵੇਜ਼ਾਂ ਤੋਂ 300 ਕਰੋੜ ਰੁਪਏ ਤੋਂ ਵੱਧ ਦੀ ਫਰਜ਼ੀ ਖ਼ਰੀਦ-ਫਰੋਖ਼ਤ ਦਾ ਪਤਾ ਲੱਗਾ ਹੈ।’ -ਪੀਟੀਆਈ