ਨਵੀਂ ਦਿੱਲੀ: ਪਰਸੋਨਲ ਮੰਤਰਾਲੇ ਦੇ ਹੁਕਮਾਂ ਅਨੁਸਾਰ ਅੱਜ ਕੈਬਨਿਟ ਸਕੱਤਰ ਰਾਜੀਵ ਗਾਬਾ ਦੇ ਸੇਵਾਕਾਲ ਵਿੱਚ ਮੁੜ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ। ਸਾਬਕਾ ਕੇਂਦਰੀ ਗ੍ਰਹਿ ਸੱਕਤਰ ਗਾਬਾ ਨੂੰ 2019 ਵਿੱਚ ਦੋ ਸਾਲ ਲਈ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਮਗਰੋਂ ਪਿਛਲੇ ਸਾਲ ਅਗਸਤ ਵਿੱਚ ਉਨ੍ਹਾਂ ਦੇ ਸੇਵਾਕਾਲ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਗਿਆ। ਹੁਣ ਕੈਬਨਿਟ ਕਮੇਟੀ ਨੇ 30 ਅਗਸਤ 2022 ਤੋਂ ਉਨ੍ਹਾਂ ਦੇ ਸੇਵਾਕਾਲ ਵਿੱਚ ਇੱਕ ਸਾਲ ਵਾਧੇ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਨਮੇ ਗਾਬਾ 2016 ਵਿੱਚ ਕੇਂਦਰ ਸਰਕਾਰ ’ਚ ਸੇਵਾ ਕਰਨ ਤੋਂ ਪਹਿਲਾਂ 15 ਮਹੀਨਿਆਂ ਲਈ ਝਾਰਖੰਡ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ। -ਪੀਟੀਆਈ