ਰਾਜੌਰੀ/ਜੰਮੂ, 20 ਮਈ
ਪੀਪਲਜ਼ ਡੈਮੋਕ੍ਰੈਟਿਕ ਪਾਰਟੀ(ਪੀਡੀਪੀ) ਪ੍ਰਮੁੱਖ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਚੌਥੇ ਤੇ ਪੰਜਵੇਂ ਗੇੜ ਦੌਰਾਨ ਕਸ਼ਮੀਰ ਵਿੱਚ ਵੱਧ ਵੋਟਿੰਗ ਹੋਣਾ ਇਥੋਂ ਦੇ ਲੋਕਾਂ ਦਾ ਭਾਜਪਾ ਪ੍ਰਤੀ ਰੋਸ ਦਰਸਾਉਂਦਾ ਹੈ ਜਿਸ ਨੇ ਧਾਰਾ 370 ਮਨਸੂਖ ਕੀਤੀ ਸੀ ਤੇ ਜੰਮੂ ਅਤੇ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵੋਟਰਾਂ ਖਾਸਕਰ ਨੌਜਵਾਨਾਂ ਨੇ ਪੱਥਰ ਅਤੇ ਬੰਦੂਕ ਦੀ ਥਾਂ ਨਵੀਂ ਦਿੱਲੀ ਨੂੰ ਆਪਣੀ ਵੋਟ ਰਾਹੀਂ ਸੁਨੇਹਾ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸ੍ਰੀਨਗਰ ਲੋਕ ਸਭਾ ਹਲਕੇ ਵਿੱਚ 13 ਮਈ ਨੂੰ 38 ਫੀਸਦੀ ਵੋਟਿੰਗ ਹੋਈ ਸੀ ਜਦੋਂ ਕਿ ਬਾਰਾਮੂਲਾ ਵਿੱਚ ਸੋਮਵਾਰ ਨੂੰ ਸਭ ਤੋਂ ਵਧ 59 ਫੀਸਦੀ ਵੋਟਿੰਗ ਹੋਈ ਹੈ। – ਪੀਟੀਆਈ