ਨਵੀਂ ਦਿੱਲੀ, 22 ਜੁਲਾਈ
ਭਾਰਤ ਅਤੇ ਬਰਤਾਨੀਆ ਨੇ ਇਕ-ਦੂਜੇ ਦੀਆਂ ਉੱਚ ਵਿਦਿਅਕ ਡਿਗਰੀਆਂ ਨੂੰ ਮਾਨਤਾ ਦੇਣ ਲਈ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ। ਇਹ ਕਦਮ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ। ਬਰਤਾਨੀਆ ਸਰਕਾਰ ਨੇ ਇਸ ਸਮਝੌਤੇ ਦਾ ਐਲਾਨ ਕੀਤਾ ਹੈ। ਬਿਆਨ ਵਿੱਚ ਕਿਹਾ, ‘ਇਹ ਸਮਝੌਤਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਕੀਤੇ ਯੂਕੇ-ਭਾਰਤ ਵਿਆਪਕ ਵਪਾਰਕ ਸਾਂਝੇਦਾਰੀ (ਈਟੀਪੀ) ਦਾ ਹਿੱਸਾ ਹੈ।’