ਨਵੀਂ ਦਿੱਲੀ, 17 ਫਰਵਰੀ
ਭਾਰਤ ਤੇ ਰੂਸ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਅਹਿਮ ਮੁੱਦਿਆਂ ’ਤੇ ਨੇੜਿਓਂ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਦੋਵਾਂ ਮੁਲਕਾਂ ਵਿਚਾਲੇ ਪਹਿਲਾਂ ਤੋਂ ਹੀ ਵਿਸ਼ੇਸ਼ ਰਣਨੀਤਕ ਭਾਈਵਾਲੀ ਹੈ। ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰਾਲਿਆਂ ਨੇ ਕਿਹਾ ਹੈ ਕਿ ਅੱਜ ਮਾਸਕੋ ਵਿਚ ਦੁਵੱਲੇ ਤਾਲਮੇਲ ਦੌਰਾਨ ਕੌਂਸਲ ਦੇ ਏਜੰਡੇ ਵਿਚਲੇ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਭਾਰਤ ਵੱਲੋਂ ਡੀਜੀ ਪੱਧਰ ਦੇ ਅਧਿਕਾਰੀ ਨੇ ਵਫ਼ਦ ਦੀ ਅਗਵਾਈ ਕੀਤੀ ਤੇ ਰੂਸੀ ਧਿਰ ਨੂੰ ਸਲਾਮਤੀ ਕੌਂਸਲ ਵਿਚ ਆਪਣੀਆਂ ਤਰਜੀਹਾਂ ਬਾਰੇ ਜਾਣੂ ਕਰਵਾਇਆ। -ਪੀਟੀਆਈ