ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 21 ਦਸੰਬਰ
ਭਾਰਤ ਨੇ ਯੂ-ਟਿਊਬ ਦੇ 20 ਚੈਨਲ ਅਤੇ ਦੋ ਵੈੱਬਸਾਈਟ ਬਲਾਕ ਕਰ ਦਿੱਤੇ ਹਨ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਨ੍ਹਾਂ ਚੈਨਲਾਂ ਰਾਹੀਂ ਜਾਅਲੀ ਖਬਰਾਂ ਤੇ ਭਾਰਤ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਸੀ। ਇਨ੍ਹਾਂ ਚੈਨਲਾਂ ਉੱਤੇ ਕਸ਼ਮੀਰ, ਭਾਰਤੀ ਸੈਨਾ, ਘੱਟ ਗਿਣਤੀ ਵਰਗ, ਰਾਮ ਮੰਦਿਰ ਤੇ ਜਨਰਲ ਬਿਪਿਨ ਰਾਵਤ ਬਾਰੇ ਇਤਰਾਜ਼ਯੋਗ ਸਮੱਗਰੀ ਪੋਸਟ ਕੀਤੀ ਜਾ ਰਹੀ ਸੀ।