ਨਵੀਂ ਦਿੱਲੀ, 10 ਅਪਰੈਲ
ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਵੱਖ ਵੱਖ ਥਾਵਾਂ ਤੋਂ ਫ਼ੌਜਾਂ ਪਿੱਛੇ ਹਟਾਉਣ ਬਾਰੇ ਭਾਰਤ ਅਤੇ ਚੀਨ ਵਿਚਕਾਰ ਫ਼ੌਜੀ ਪੱਧਰ ਦੀ ਅੱਜ 13 ਘੰਟੇ ਵਾਰਤਾ ਹੋਈ। ਵਾਰਤਾ ਦੌਰਾਨ ਦੋਵੇਂ ਮੁਲਕ ਪੂਰਬੀ ਲੱਦਾਖ ’ਚ ਸਥਿਰਤਾ ਬਣਾਉਣ ਅਤੇ ਨਵੀਆਂ ਘਟਨਾਵਾਂ ਤੋਂ ਗੁਰੇਜ਼ ਕਰਨ ਲਈ ਸਹਿਮਤ ਹੋ ਗਏ। ਬਿਆਨ ਮੁਤਾਬਕ ਦੋਵੇਂ ਮੁਲਕ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਕਾਇਮ ਲਈ ਵੀ ਸਹਿਮਤ ਹੋ ਗਏ ਹਨ। ਦੋਵੇਂ ਮੁਲਕਾਂ ਵਿਚਕਾਰ ਕਰੀਬ ਦੋ ਮਹੀਨਿਆਂ ਮਗਰੋਂ ਦੁਬਾਰਾ ਗੱਲਬਾਤ ਸ਼ੁਰੂ ਹੋਈ ਹੈ। ਮੌਜੂਦਾ ਵਾਰਤਾ ਦੌਰਾਨ ਹੌਟ ਸਪਰਿੰਗਜ਼, ਗੋਗਰਾ ਅਤੇ ਦੇਪਸਾਂਗ ਦੇ ਮੈਦਾਨੀ ਇਲਾਕਿਆਂ ’ਚੋਂ ਫ਼ੌਜਾਂ ਦੀ ਵਾਪਸੀ ਬਾਰੇ ਵਿਚਾਰ ਵਟਾਂਦਰਾ ਹੋਇਆ।-ਪੀਟੀਆਈ