ਨਵੀਂ ਦਿੱਲੀ: ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਇਰਾਨ ਦੇ ਉਪ ਰਾਸ਼ਟਰਪਤੀ ਮੁਹੰਮਦ ਮੋਖਬਰ ਨਾਲ ਤਹਿਰਾਨ ਵਿੱਚ ਮੁਲਾਕਾਤ ਕੀਤੀ ਅਤੇ ਭਾਰਤ-ਇਰਾਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ। ਬਿਆਨ ਮੁਤਾਬਕ ਸੋਨੋਵਾਲ ਨੇ ਕਿਹਾ, ‘‘ਮੈਂ ਇਰਾਨ ਦੇ ਉਪ ਰਾਸ਼ਟਰਪਤੀ ਨਾਲ ਭਾਰਤ-ਇਰਾਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਅਸੀਂ ਇਰਾਨ ਨਾਲ ਆਪਣੇ ਬਹੁ-ਦਿਸ਼ਾਵੀ ਸਬੰਧਾਂ ਨੂੰ ਹੋਰ ਗੂੜਾ ਕਰਨਾ ਜਾਰੀ ਰੱਖਾਂਗੇ।’’ ਬਿਆਨ ਵਿੱਚ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ ‘‘ਸਟੈਂਡਰਡਸ ਆਫ ਟਰੇਨਿੰਗ, ਸਰਟੀਫਿਕੇਸ਼ਨ ਐਂਡ ਵਾਚ ਕੀਪਿੰਗ ਫਾਰ ਸੀਫੇਅਰਰਜ਼’’ ਉੱਤੇ ਕੌਮਾਂਤਰੀ ਮੱਦਾਂ ਤਹਿਤ ਸਮੁੰਦਰੀ ਯਾਤਰਾ ਦੇ ਸਬੰਧ ਵਿੱਚ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਬਿਆਨ ਮੁਤਾਬਕ ਚਾਬਹਾਰ ਬੰਦਰਗਾਹ ਰਸਤੇ ਵਪਾਰ ਅਤੇ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ‘‘ਇੰਡੀਆ ਪੋਰਟ ਐਂਡ ਗਲੋਬਲ ਕੰਪਨੀ’’ ਤਹਿਰਾਨ ਤੇ ਚਾਬਹਾਰ ਵਿੱਚ ਦਫ਼ਤਰ ਖੋਲ੍ਹੇਗੀ। -ਪੀਟੀਆਈ