ਨਵੀਂ ਦਿੱਲੀ: ਲੇਖਕ ਸਲਮਾਨ ਰਸ਼ਦੀ ’ਤੇ ਨਿਊਯਾਰਕ ਵਿੱਚ ਹੋਏ ਹਮਲੇ ਬਾਰੇ ਭਾਰਤ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਇਸ ਹਮਲੇ ਦੀ ਨਿਖੇਧੀ ਕੀਤੀ ਹੈ ਤੇ ਸਲਮਾਨ ਰਸ਼ਦੀ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਭਾਰਤ ਨੇ ਹਮੇਸ਼ਾ ਹਿੰਸਾ ਤੇ ਅਤਿਵਾਦ ਦਾ ਵਿਰੋਧ ਕੀਤਾ ਹੈ ਤੇ ਸਲਮਾਨ ਰਸ਼ਦੀ ’ਤੇ ਹੋਏ ਹਮਲੇ ਦੀ ਭਾਰਤ ਨਿਖੇਧੀ ਕਰਦਾ ਹੈ।’ -ਪੀਟੀਆਈ