ਨਵੀਂ ਦਿੱਲੀ, 3 ਫਰਵਰੀ
ਭਾਰਤ ਨੇ ਅਮਰੀਕੀ ਵਪਾਰਕ ਨੁਮਾਇੰਦਿਆਂ (ਯੂਐੱਸਟੀਆਰ) ਦੀ ਉਸ ਰਿਪੋਰਟ ਨਾਲ ਇਤਫ਼ਾਕ ਨਹੀਂ ਰੱਖਦਾ, ਜਿਸ ਵਿੱਚ ਭਾਰਤ ਵੱਲੋਂ ਵਿਦੇਸ਼ੀ ਈ-ਕਾਮਰਸ ਫਰਮਾਂ ’ਤੇ ਲਾਏ ਦੋ ਫੀਸਦ ਮਹਿਸੂਲ ਨੂੰ ਅਮਰੀਕੀ ਕੰਪਨੀਆਂ ਨਾਲ ਪੱਖਪਾਤ ਕਰਾਰ ਦਿੱਤਾ ਗਿਆ ਹੈ। ਵਣਜ ਸਕੱਤਰ ਅਨੂਪ ਵਧਾਵਨ ਨੇ ਉਪਰੋਕਤ ਰਿਪੋਰਟ ਬਾਰੇ ਭਾਰਤ ਦੇ ਪ੍ਰਤੀਕਰਮ ਬਾਰੇ ਪੁੱਛਣ ’ਤੇ ਕਿਹਾ, ‘ਅਸੀਂ ਇਸ ਸਿੱਟੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ।’ ਯੂਐੱਸਟੀਆਰ ਨੇ ਆਪਣੀ ਜਾਂਚ ਵਿੱਚ ਇਹ ਸਿੱਟਾ ਕੱਢਿਆ ਸੀ ਕਿ ਈ-ਕਾਮਰਸ ਸਪਲਾਈ ’ਤੇ ਭਾਰਤ ਵੱਲੋਂ 2 ਫੀਸਦ ਡਿਜੀਟਲ ਸਰਵਿਸ ਟੈਕਸ ਦੀ ਵਸੂਲੀ ਅਮਰੀਕੀ ਕੰਪਨੀਆਂ ਨਾਲ ਪੱਖਪਾਤ ਦੇ ਨਾਲ ਕੌਮਾਂਤਰੀ ਟੈਕਸ ਸਿਧਾਂਤਾਂ ਦੀ ਖ਼ਿਲਾਫ਼ਵਰਜ਼ੀ ਹੈ। ਵਧਾਵਨ ਨੇ ਕਿਹਾ ਕਿ ਕੁਝ ਦੇਸ਼ਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹੈ ਕਿਉਂਕਿ ਫੇਸਬੁੱਕ, ਗੂਗਲ ਜਾਂ ਐਮਾਜ਼ੋਨ ਹੋਵੇ, ਇਨ੍ਹਾਂ ਦਾ ਅਜਿਹੀਆਂ ਸਰਗਰਮੀਆਂ ’ਚ ਪੂਰਾ ਬੋਲਬਾਲਾ ਹੈ। -ਪੀਟੀਆਈ