ਕੋਲਕਾਤਾ, 16 ਜੁਲਾਈ
ਸੰਸਦ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਭਾਜਪਾ ਦੇ ਸ਼ਾਸਨ ਕਾਲ ’ਚ ਮੁਲਕ ਸਹਿਕਾਰੀ ਸੰਘਵਾਦ ਤੋਂ ਜਾਬਰ ਨਿਰਕੁੰਸ਼ਤਾ ਵੱਲ ਵਧ ਗਿਆ ਹੈ। ਸੰਸਦ ਮੈਂਬਰਾਂ ਵੱਲੋਂ ਸੰਸਦ ਭਵਨ ’ਚ ਕਿਸੇ ਕਿਸਮ ਦੀ ਰੋਸ ਪ੍ਰਗਟਾਉਣ ਵਾਲੀ ਕਾਰਵਾਈ ’ਤੇ ਰੋਕ ਲਾਉਣ ਸਬੰਧੀ ਹਾਲ ਹੀ ’ਚ ਪਾਸ ਇੱਕ ਹੁਕਮ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ,‘ਇਹ ਅਸਵੀਕਾਰਯੋਗ ਹੈ।’ ਰਾਜ ਸਭਾ ਮੈਂਬਰ ਸ੍ਰੀ ਸਿੱਬਲ ਨੇ ਕਿਹਾ ਕਿ ਸੰਘੀ ਢਾਂਚਾ ਧੁੰਦਲਾ ਪੈ ਗਿਆ ਹੈ ਤੇ ਸੰਵਿਧਾਨ ਨਾਲ ਸਿਰਫ਼ ਤੇ ਸਿਰਫ਼ ਸੱਤਾ ਲਈ ਛੇੜਛਾੜ ਕੀਤੀ ਜਾ ਰਹੀ ਹੈ। ਉਹ ਸੰਘਵਾਦ ਬਾਰੇ ਇੱਕ ਸੈਮੀਨਾਰ ‘ਦਿ ਡਿਸਕਲੋਜ਼ਰ 2022’ ਮੌਕੇ ਸੰਬੋਧਨ ਕਰ ਰਹੇ ਸਨ। -ਪੀਟੀਆਈ