ਨਵੀਂ ਦਿੱਲੀ, 24 ਜੂਨ
ਮੁਲਕ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਵਿਚਾਲੇ ਭਾਰਤ ਨੇ ਵੀਰਵਾਰ ਨੂੰ ਤੇਲ ਬਰਾਮਦ ਕਰਨ ਵਾਲੇ ਮੁਲਕਾਂ ਦੇ ਸੰਗਠਨ‘ ਓਪਕੇ’ ’ਤੇ ਕੱਚੇ ਤੇਲ ਦੀਆਂ ਕੀਮਤਾਂ ਨੂੰ ‘ਤਰਕਸੰਗਤ ਦਾਇਰੇ’ ਵਿੱਚ ਰੱਖਦਿਆਂ ਘਟਾਉਣ ਲਈ ਦਬਾਅ ਪਾਇਆ ਅਤੇ ਕਿਹਾ ਕਿ ਉਤਪਾਦਕ ਮੁਲਕਾਂ ਤੇਲ ਉਤਪਾਦਨ ਵਿੱਚ ਕੀਤੀ ਗਈ ਕਟੌਤੀ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨਾ ਚਾਹੀਦਾ ਹੈ। ਸਾਊਦੀ ਅਰਬ ਵਰਗੇ ਓਪੇਕ ਮੁਲਕ ਰਵਾਇਤੀ ਤੌਰ ’ਤੇ ਭਾਰਤ ਨੂੰ ਕੱਚੇ ਤੇਲ ਦੇ ਸਭ ਤੋਂ ਵੱਡੇ ਬਰਾਮਦਕਾਰ ਰਹੇ ਹਨ। ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦ ਕਰਨ ਵਾਲਾ ਮੁਲਕ ਹੈ। ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਓਪੇਕ ਦੇ ਜਨਰਲ ਸਕੱਤਰ ਮੁਹੰਮਦ ਸਾਨੂਸੀ ਬਰਕਿੰਡੋ ਨਾਲ ਗੱਲਬਾਤ ਕੀਤੀ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਮੁੱਦੇ ’ਤੇ ਚਿੰਤਾ ਤੋਂ ਜਾਣੂ ਕਰਾਇਆ। –ਏਜੰਸੀ