ਨਵੀਂ ਦਿੱਲੀ, 13 ਜੂਨ
ਭਾਰਤ ਕੋਲ ਜਨਵਰੀ 2022 ਤੱਕ 160 ਪਰਮਾਣੂ ਹਥਿਆਰ ਸਨ ਅਤੇ ਇਹ ਆਪਣੇ ਪਰਮਾਣੂ ਹਥਿਆਰਾਂ ਦਾ ਵਿਸਥਾਰ ਕਰ ਰਿਹਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਨੇ ਇਹ ਦਾਅਵਾ ਕੀਤਾ ਹੈ। ਸਿਪਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵੀ ਆਪਣੇ ਪਰਮਾਣੂ ਹਥਿਆਰਾਂ ਦਾ ਵਿਸਥਾਰ ਕਰ ਰਿਹਾ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਚੀਨ ਆਪਣੇ ਪਰਮਾਣੂ ਹਥਿਆਰਾਂ ਦੇ ਵਿਸਥਾਰ ਦੇ ਮੱਧ ਵਿੱਚ ਹੈ। ਉਹ 300 ਅਜਿਹੇ ਢਾਂਚੇ ਤਿਆਰ ਕਰ ਰਿਹਾ ਹੈ ਜਿਥੇ ਮਿਜ਼ਾਈਲਾਂ ਨੂੰ ਰੱਖਿਆ ਜਾਵੇਗਾ। ਇਸ ਦਾ ਪਤਾ ਸੈਟੇਲਾਈਟ ਇਮੇਜ ਤੋਂ ਚਲਦਾ ਹੈ। ਜਨਵਰੀ 2021 ਅਤੇ ਜਨਵਰੀ 2022 ਵਿੱਚ ਚੀਨ ਕੋਲ 350 ਪ੍ਰਮਾਣੂ ਹਥਿਆਰ ਸਨ।-ਏਜੰਸੀ