ਅਰੁਣ ਜੋਸ਼ੀ
ਜੰਮੂ, 17 ਜੂਨ
ਚੀਨ ਨੇ ਭਾਰਤ ਨੂੰ ਆਪਣੀਆਂ ਸਰਹੱਦਾਂ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਹੈ। ਚੀਨ ਨੇ ਕਿਹਾ ਕਿ ਜੇ ਭਾਰਤ ਅਜਿਹਾ ਨਹੀਂ ਕਰਦਾ ਤਾਂ ਇਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਚੀਨ ਵਿਚ ਗਲੋਬਲ ਟਾਈਮਜ਼ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਚਿਤਾਵਨੀ ਨਾ ਮੰਨ ਕੇ ਭਾਰਤ ਨੂੰ ਆਪਣੀਆ ਬਣਾਈਆਂ ਦੋ ਗਲਤ ਧਾਰਨਾਵਾਂ ਤੋਂ ਛੁਟਕਾਰਾ ਮਿਲ ਜਾਵੇਗਾ। ਪਹਿਲੀ ਅਮਰੀਕਾ ਦੇ ਇਸ਼ਾਰੇ ‘ਤੇ ਕੰਮ ਕਰਨਾ ਤੇ ਦੂਜੀ ਇਹ ਸੋਚ ਰੱਖਣੀ ਕਿ ਭਾਰਤੀ ਫੌਜ ਚੀਨੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ। ਗਿਲਡ ਟਾਈਮਜ਼ ਚੀਨ ਦੀ ਕਮਿਊਨਿਸਟ ਪਾਰਟੀ ਦਾ ਮੁੱਖ ਪੱਤਰ ਹੈ, ਜੋ ਦੇਸ਼ ਉੱਤੇ ਰਾਜ ਕਰ ਰਹੀ ਹੈ। ਗਲਵਾਨ ਵਾਦੀ ਵਿਵਾਦ ਦੇ ਮੱਦੇਨਜ਼ਰ ਗਲੋਬਲ ਟਾਈਮਜ਼ ਦੇ ਸਖ਼ਤ ਲਹਿਜ਼ੇ ਵਾਲੀ ਸੰਪਾਦਕੀ ਵਿੱਚ ਧਮਕੀ ਦਿੱਤੀ ਗਈ ਹੈ ਕਿ ਚੀਨ ਅਤੇ ਭਾਰਤ ਦੀ ਤਾਕਤ ਵਿੱਚ ਅੰਤਰ ਸਪਸ਼ਟ ਹੈ। ਚੀਨ ਕੋਲ ਇਕ ਉੱਤਮ ਫੌਜ ਹੈ, ਹਰ ਮੌਸਮ ਦੇ ਹਾਲਤਾਂ ਵਿਚ ਸਾਰੇ ਖੇਤਰਾਂ ਵਿਚ ਲੜਨ ਲਈ ਹਥਿਆਰ ਅਤੇ ਲੜਾਈ ਦੇ ਹੁਨਰ ਹਨ। ਸੰਪਾਦਕੀ ਵਿੱਚ ਲਿਖਿਆ ਗਿਆ ਹੈ, “ਚੀਨ ਸਰਹੱਦੀ ਮੁੱਦਿਆਂ ਨੂੰ ਭਾਰਤ ਨਾਲ ਟਕਰਾਅ ਵਿੱਚ ਨਹੀਂ ਬਦਲਣਾ ਚਾਹੁੰਦਾ। ਉਹ ਕਿਸੇ ਝਗੜੇ ਨੂੰ ਜਨਮ ਨਹੀਂ ਦੇਣਾ ਚਾਹੁੰਦਾ ਪਰ ਇਹ ਨਹੀਂ ਕਿ ਚੀਨੀ ਫੌਜ ਯੁੱਧ ਤੋਂ ਡਰਦੀ ਹੈ। ਇਸ ਦੇ ਨਾਲ ਹੀ ਚੀਨ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਨਾ ਹੀ ਕਰੇਗਾ ਕਿ ਗਲਵਾਨ ਵਾਦੀ ਵਿੱਚ ਉਸ ਨੂੰ ਕਿੰਨਾ ਨੁਕਸਾਨ ਹੋਇਆ।