ਨਵੀਂ ਦਿੱਲੀ: ਸਨਅਤੀ ਐਸੋਸੀਏਸ਼ਨ ਵੱਲੋਂ ਕੀਤੀ ਸ਼ਿਕਾਇਤ ’ਤੇ ਭਾਰਤ ਨੇ ਘੱਟ ਘਣਤਾ ਵਾਲੇ ਪੋਲੀਇਥੀਲੀਨ ਦੀ ਕਥਿਤ ‘ਡੰਪਿੰਗ’ ਦੇ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੰਗਾਪੁਰ ਤੇ ਅਮਰੀਕਾ ਸਣੇ ਛੇ ਮੁਲਕਾਂ ਤੋਂ ਇਸ ਨੂੰ ਦਰਾਮਦ ਕੀਤਾ ਗਿਆ ਸੀ। ਰਸਾਇਣ ਤੇ ਪੈਟਰੋਕੈਮੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਕਾਰਨ ਘਰੇੇਲੂ ਉਦਯੋਗ ਪ੍ਰਭਾਵਿਤ ਹੋਇਆ ਹੈ। ਜਦ ਕੋਈ ਮੁਲਕ ਜਾਂ ਕੰਪਨੀ ਪ੍ਰੋਡਕਟ ਨੂੰ ਕਿਸੇ ਅਜਿਹੇ ਮੁੱਲ ’ਤੇ ਬਰਾਮਦ ਕਰਦੀ ਹੈ ਜਿਹੜਾ ਵਿਦੇਸ਼ੀ ਦਰਾਮਦ ਬਜ਼ਾਰ ਵਿਚ ਬਰਾਮਦਕਾਰ ਦੀ ਘਰੇਲੂ ਮਾਰਕੀਟ ਨਾਲੋਂ ਘੱਟ ਹੁੰਦਾ ਹੈ ਤਾਂ ਉਸ ਨੂੰ ‘ਡੰਪਿੰਗ’ ਮੰਨਿਆ ਜਾਂਦਾ ਹੈ। -ਪੀਟੀਆਈ