ਮਾਲੇ, 10 ਮਈ
ਮਾਲਦੀਵ ਦੀ ਸਰਕਾਰ ਨੇ ਕਿਹਾ ਹੈ ਕਿ ਭਾਰਤ ਨੇ ਮਾਲਦੀਵ ਤੋਂ ਆਪਣੇ ਸਾਰੇ ਸੈਨਿਕ ਵਾਪਸ ਸੱਦ ਲਏ ਹਨ। ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਦੇਸ਼ ਤੋਂ ਸਾਰੇ ਭਾਰਤੀ ਸੈਨਿਕ ਵਾਪਸ ਸੱਦਣ ਲਈ 10 ਮਈ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ। ਮੁਇਜ਼ੂ ਨੂੰ ਚੀਨ ਦਾ ਹਮਾਇਤੀ ਮੰਨਿਆ ਜਾਂਦਾ ਹੈ।ਰਾਸ਼ਟਰਪਤੀ ਦਫ਼ਤਰ ਦੀ ਮੁੱਖ ਤਰਜਮਾਨ ਹਿਨਾ ਵਲੀਦ ਨੇ ਦੱਸਿਆ ਕਿ ਮਾਲਦੀਵ ’ਚ ਤਾਇਨਾਤ ਭਾਰਤੀ ਸੈਨਿਕਾਂ ਦੇ ਆਖਰੀ ਜਥੇ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਹਾਲਾਂਕਿ ਭਾਰਤੀ ਸੈਨਿਕਾਂ ਦੀ ਸਟੀਕ ਗਿਣਤੀ ਦੀ ਜਾਣਕਾਰੀ ਨਹੀਂ ਦਿੱਤੀ ਹੈ।