ਨਵੀਂ ਦਿੱਲੀ, 13 ਅਕਤੂਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਭਾਰਤ ਨੇ ਲੰਮੀ ਮਿਆਦ ਦੇ ਢਾਂਚਾਗਤ ਸੁਧਾਰਾਂ ਨਾਲ ਅਰਥਚਾਰੇ ’ਚ ਫੌਰੀ ਤਵਾਜ਼ਨ ਬਣਾ ਕੇ 2020 ਤੋਂ ਪਹਿਲਾਂ ਦੇ ਵਿਕਾਸ ਦੀ ਰਫ਼ਤਾਰ ਹਾਸਲ ਕਰ ਲਈ ਹੈ। ਜੀ-20 ਮੁਲਕਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਵਾਸ਼ਿੰਗਟਨ ਡੀਸੀ ’ਚ ਹੋਈ ਮੀਟਿੰਗ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਲਮੀ ਅਰਥਚਾਰੇ, ਭਾਰਤ ਦੇ ਆਰਥਿਕ ਵਿਕਾਸ ਅਤੇ ਨੀਤੀਆਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟਾਏ। ਸੀਤਾਰਾਮਨ ਨੇ ਗਿਰਾਵਟ ਦੇ ਜੋਖਮ ਨਾਲ ਸਿੱਝਣ ਦੇ ਤਜਰਬਿਆਂ ਨੂੰ ਸਾਂਝਾ ਕਰਨ ਅਤੇ ਨੀਤੀਗਤ ਸਹਿਯੋਗ ਵਧਾਉਣ ਦਾ ਵੀ ਸੱਦਾ ਦਿੱਤਾ। -ਆਈਏਐਨਐਸ